ਗੁਆਟੇਮਾਲਾ ਜਵਾਲਾਮੁਖੀ: 'ਇੱਥੇ ਲਾਵਾ ਨਾਲ ਭਰਿਆ ਦਰਿਆ ਵਗ ਰਿਹਾ ਹੈ'

Guatemala volcano
ਪ੍ਰਕਾਸ਼ਿਤ

ਗੁਆਟੇਮਾਲਾ ਵਿੱਚ ਫਵਾਇਗੋ ਜਵਾਲਾਮੁਖੀ ਫਟਣ ਨਾਲ ਹੁਣ ਤੱਕ ਘੱਟੋ ਘੱਟ 25 ਲੋਕਾਂ ਦੀ ਮੌਤ ਦੀ ਖ਼ਬਰ ਹੈ ਅਤੇ 300 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਮੁਤਾਬਕ ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਿਲ ਹਨ। ਜਵਾਲਾਮੁਖੀ ਕਾਰਨ ਕਈ ਪਿੰਡ ਤਬਾਹ ਹੋ ਗਏ ਹਨ।

ਸਥਾਨਕ ਰਿਪੋਰਟਾਂ ਮੁਤਾਬਕ ਸੈਂਕੜੇ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ।

ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਲਿਜਾਇਆ ਜਾ ਰਿਹਾ ਹੈ ਅਤੇ ਉੱਡ ਰਹੀ ਰਾਖ ਕਾਰਨ ਰਾਜਧਾਨੀ ਦਾ ਲਾ ਔਰੋਰਾ ਏਅਰਪੋਰਟ ਬੰਦ ਕਰ ਦਿੱਤਾ ਗਿਆ ਹੈ।

ਗੁਆਟੇਮਾਲਾ ਦੀ ਸਰਕਾਰ ਮੁਤਾਬਕ ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਲਾ ਕੇ ਰੱਖਣ ਦੀ ਹਿਦਾਇਤ ਦਿੱਤੀ ਹੈ।

ਗੁਆਟੇਮਾਲਾ
ਤਸਵੀਰ ਕੈਪਸ਼ਨ, ਪੁਲਿਸ ਇੱਕ ਬਜ਼ੁਰਗ ਨੂੰ ਸੁਰੱਖਿਅਤ ਥਾਂ ਉੱਤੇ ਲਿਜਾਂਦੀ ਹੋਈ

ਨੈਸ਼ਨਲ ਡਿਜਾਸਟਰ ਮੈਨੇਜਮੈਂਟ ਏਜੰਸੀ ਕੋਨਰੇਡ ਦੇ ਮੁਖੀ ਸਰਜੀਓ ਕਬਾਨਾਸ ਨੇ ਇੱਕ ਰੇਡੀਓ ਸਟੇਸ਼ਨ ਨੂੰ ਕਿਹਾ, ''ਇੱਥੇ ਲਾਵਾ ਨਾਲ ਭਰਿਆ ਦਰਿਆ ਵਗ ਰਿਹਾ ਹੈ ਜਿਸਨੇ ਏਲ- ਰੋਡਿਓ ਪਿੰਡ ਨੂੰ ਪ੍ਰਭਾਵਿਤ ਕੀਤਾ ਹੈ। ਦੁੱਖ ਦੀ ਗੱਲ ਹੈ ਕਿ ਇਹ ਪਿੰਡ ਜਵਾਲਾਮੁਖੀ ਦੀ ਚਪੇਟ ਵਿੱਚ ਆ ਗਿਆ ਹੈ ਅਤੇ ਅਸੀਂ ਉੱਥੇ ਪਹੁੰਚ ਨਹੀਂ ਸਕਦੇ।"

ਗੁਆਟੇਮਾਲਾ ਦੀ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ 17 ਲੱਖ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਮਾਸਕ ਲਾ ਕੇ ਰੱਖਣ ਦੀ ਹਿਦਾਇਤ ਦਿੱਤੀ ਹੈ।

ਇਸ ਤਰ੍ਹਾਂ ਦਾ ਜਵਾਲਾਮੁਖੀ ਫਟਣ ਦੀ ਘਟਨਾ 1974 ਵਿੱਚ ਵਾਪਰੀ ਸੀ।

The Fuego volcano
ਤਸਵੀਰ ਕੈਪਸ਼ਨ, ਦੋ ਧਮਾਕਿਆਂ ਮਗਰੋਂ ਵੱਡੀ ਮਾਤਰਾ ਵਿੱਚ ਰਾਖ ਨਿਕਲੀ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ
ਗੁਆਟੇਮਾਲਾ
ਗੁਆਟੇਮਾਲਾ, Fuego volcano
falling ash
ਤਸਵੀਰ ਕੈਪਸ਼ਨ, ਜਵਾਲਾਮੁਖੀ ਤੋਂ ਬਾਅਦ ਸੜਕਾਂ 'ਤੇ ਮਿੱਟੀ
masks
ਤਸਵੀਰ ਕੈਪਸ਼ਨ, ਲੋਕਾਂ ਨੂੰ ਮਾਸਕ ਪਾ ਕੇ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ
ਗੁਆਟੇਮਾਲਾ
ਗੁਆਟੇਮਾਲਾ, Fuego volcano
ਗੁਆਟੇਮਾਲਾ, Fuego volcano

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)