BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਪੰਜਾਬ ਦੀ ਰਾਜਨੀਤੀ 'ਚ 'ਨਸ਼ਾ' ਫਿਰ ਤੋਂ ਕੇਂਦਰ ਬਿੰਦੂ: 'ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ' ਮੁਹਿੰਮ ਦੇ ਕੀ ਹਨ ਸਿਆਸੀ ਮਾਅਨੇ
ਨਸ਼ੇ ਵਿਰੋਧੀ ਯਾਤਰਾ ਮੁਹਿੰਮ ਤਹਿਤ ਭਾਜਪਾ ਸੂਬੇ ਵਿੱਚ ਵੱਖ-ਵੱਖ ਥਾਵਾਂ ਤੋਂ ਚਾਰ ਯਾਤਰਾਵਾਂ ਕੱਢ ਰਹੀ ਹੈ, ਜੋ ਹਰ ਵਿਧਾਨ ਸਭਾ ਇਲਾਕੇ ਵਿੱਚ ਜਾਣਗੀਆਂ।
'ਪਾਕਿਸਤਾਨ ਦੀ ਸਰਕਾਰ ਦੁਨੀਆਂ ਦੇ ਮਸਲੇ ਹੱਲ ਕਰਾ ਰਹੀ ਪਰ ਆਪਣੇ ਘਰ ਦੇ ਦੋ ਵੱਡੇ ਮਸਲੇ, ਮਹਿੰਗਾਈ ਤੇ ਇਮਰਾਨ ਖਾਨ ਹੱਲ ਨਹੀਂ ਹੋਏ' – ਹਨੀਫ਼ ਦਾ ਨਜ਼ਰੀਆ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਜੇਲ੍ਹ ਵਿੱਚ ਹੋਣ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਸਣੇ ਪਾਕਿਸਤਾਨ ਵਿਚਲੀ ਮਹਿੰਗਾਈ ਬਾਰੇ ਮੁਹੰਮਦ ਹਨੀਫ਼ ਦਾ ਨਜ਼ਰੀਆ
ਕੀ ਖਰੀਦਦਾਰੀ ਵਾਲੀਆਂ ਰਸੀਦਾਂ ਜਣਨ ਸ਼ਕਤੀ 'ਤੇ ਅਸਰ ਪਾਉਂਦੀਆਂ ਹਨ, ਕੀ ਕੋਈ ਸਬੂਤ ਹੈ
ਹਾਲ ਹੀ ਵਿੱਚ, ਕਈ ਸੋਸ਼ਲ ਮੀਡੀਆ ਵੀਡੀਓਜ਼ ਵਿੱਚ ਕਿਹਾ ਜਾ ਰਿਹਾ ਹੈ ਕਿ ਰਸੀਦਾਂ ਨੂੰ ਛੂਹਣ ਨਾਲ ਬਾਂਝਪਨ, ਹਾਰਮੋਨਲ ਸਿਹਤ ਵਿੱਚ ਖ਼ਰਾਬੀ ਅਤੇ ਟੈਸਟੋਸਟੇਰੋਨ ਵਿੱਚ ਕਮੀ ਹੋ ਸਕਦੀ ਹੈ।
ਆਸਟ੍ਰੇਲੀਆ ਕੌਮਾਂਤਰੀ ਵਿਦਿਆਰਥੀਆਂ 'ਤੇ ਸਖ਼ਤ ਹੋਇਆ, ਵਾਰ-ਵਾਰ ਵੀਜ਼ਾ ਬਦਲਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਸਣੇ ਹੋਰ ਕੌਣ ਹੋਣਗੇ ਨਿਸ਼ਾਨੇ 'ਤੇ
ਵੀਰਵਾਰ ਨੂੰ ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਤਹਿਤ ਸਖ਼ਤ ਨਿਯਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ, ਅਖੌਤੀ "ਵੀਜ਼ਾ ਹੌਪਰਾਂ" ਅਤੇ ਬੈਕਪੈਕਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ ਦਿੱਤੀ ਜ਼ਮਾਨਤ, ਜਾਣੋ ਕੀ ਹਨ ਜੌਹਲ ਨਾਲ ਜੁੜੇ ਮਾਮਲੇ ਅਤੇ ਹੁਣ ਤੱਕ ਕੀ-ਕੀ ਹੋਇਆ ਹੈ
ਸਕੌਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਨੂੰ 2017 ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਉਹ ਹੁਣ ਤੱਕ ਭਾਰਤੀ ਜੇਲ੍ਹ ਵਿੱਚ ਬੰਦ ਹਨ...
ਅੰਮ੍ਰਿਤਸਰ ਵਿੱਚ ਏਐੱਸਆਈ ਦਾ ਗੋਲ਼ੀ ਮਾਰ ਕੇ ਕਤਲ, ਹੁਣ ਤੱਕ ਕੀ-ਕੀ ਪਤਾ ਲੱਗਿਆ ਹੈ
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਗੌਰਵ ਯਾਦਵ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਨੂੰ ਹਰ ਲੋੜੀਂਦੀ ਮਦਦ ਦੇਣ ਦੀ ਗੱਲ ਕਹੀ ਹੈ...
ਕੀੜੀਆਂ ਨਾਲ ਸਜਾ ਕੇ ਖਾਣਾ ਪਰੋਸਣ ਵਾਲੇ ਰੈਸਟੋਰੈਂਟ ਮਾਲਿਕ ਨੂੰ ਅਦਾਲਤ ਨੇ ਕੀ ਦਿੱਤੀ ਸਜ਼ਾ , 4 ਸਾਲ 'ਚ ਹਜ਼ਾਰਾਂ ਕੀੜੀਆਂ ਦੀ ਕੀਤੀ ਸੀ ਵਰਤੋਂ
ਮਾਲਕ ਦਾ ਤਰਕ ਸੀ ਕਿ ਖਾਣ ਵਾਲਿਆਂ ਨੂੰ ਦੱਸਿਆ ਗਿਆ ਸੀ ਕਿ ਉਹ ਬਿਨਾਂ ਕੀੜੀਆਂ ਵਾਲੀ ਆਪਸ਼ਨ ਵੀ ਚੁਣ ਸਕਦੇ ਹਨ...
'ਜੋ ਕੱਪੜੇ ਪਹਿਨੇ ਸੀ ਉਹੀ ਬਚੇ, ਬਾਕੀ ਸਭ ਰੁੜ੍ਹ ਗਿਆ, ਅੱਜ ਵੀ ਚੈਨ ਦੀ ਨੀਂਦ ਨਹੀਂ ਆਉਂਦੀ', ਪੰਜਾਬ 'ਚ ਹੜ੍ਹ ਪ੍ਰਭਾਵਿਤ ਲੋਕਾਂ ਦਾ ਕਿਵੇਂ ਲੰਘਿਆ ਇੱਕ ਸਾਲ
ਅਗਸਤ 2025 ਵਿੱਚ ਪੰਜਾਬ 'ਚ ਆਏ ਭਿਆਨਕ ਹੜ੍ਹਾਂ ਦੀ ਮਾਰ ਝੱਲਣ ਵਾਲੇ ਪਰਿਵਾਰਾਂ ਦੇ ਇੱਕ ਸਾਲ ਬਾਅਦ ਕੀ ਹਨ ਹਾਲਾਤ?
'ਨਾਬਾਲਗ ਮੁਸਲਿਮ ਬੱਚੇ 'ਪਿਊਬਰਟੀ' ਤੋਂ ਬਾਅਦ ਆਪਣੀ ਪਸੰਦ ਨਾਲ ਨਿਕਾਹ ਕਰਵਾ ਸਕਦੇ ਹਨ' - ਹਾਈ ਕੋਰਟ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੁਸਲਿਮ ਜੋੜੇ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਪਰਿਵਾਰ ਦੀ ਮਰਜ਼ੀ ਖ਼ਿਲਾਫ਼ ਵਿਆਹ ਕਰਨ ਵਾਲੇ ਜੋੜੇ ਨੂੰ ਵੀ ਸੰਵਿਧਾਨਕ ਅਧਿਕਾਰਾਂ ਤਹਿਤ ਸੁਰੱਖਿਆ ਮਿਲਣੀ ਚਾਹੀਦੀ ਹੈ।
ਬੀਬੀਸੀ ਵਿਸ਼ੇਸ਼
ਮਾਂ ਦੀ ਲਾਸ਼ ਨੂੰ ਸਾਲਾਂ ਤੱਕ ਫ੍ਰੀਜ਼ਰ 'ਚ ਰੱਖ ਕੇ ਉਨ੍ਹਾਂ ਦੇ ਹਿੱਸੇ ਦੀ ਪੈਨਸ਼ਨ ਅਤੇ ਹੋਰ ਵਿੱਤੀ ਲਾਭ ਲੈਂਦਾ ਰਿਹਾ ਪੁੱਤ, ਇਸ ਤਰ੍ਹਾਂ ਖੁੱਲਿਆ ਭੇਤ
ਮਾਂ ਦੀ ਲਾਸ਼ ਲੈਪਰਡ ਪ੍ਰਿੰਟ ਵਾਲੇ ਸਿਲਕ ਦੇ ਕੰਬਲ ਵਿੱਚ ਲਪੇਟੀ ਹੋਈ ਮਿਲੀ ਸੀ, ਉਨ੍ਹਾਂ ਦੇ ਸਰੀਰ ਉੱਤੇ ਪੀਲੇ ਅਤੇ ਗੁਲਾਬੀ ਗੁਲਾਬ ਰੱਖੇ ਹੋਏ ਸਨ, ਨਾਲ ਹੀ ਇੱਕ ਜਨਮਦਿਨ ਵਾਲਾ ਕਾਰਡ ਵੀ ਸੀ...
ਅਮਰੀਕਾ ਨੇ ਪਹਿਲੀ ਵਾਰ ਪੁਲਾੜ 'ਚ ਤਾਇਨਾਤ ਕੀਤੇ ਹਥਿਆਰ, ਇਸ ਦੇ ਕੀ ਪ੍ਰਭਾਵ ਪੈ ਸਕਦੇ ਹਨ
ਅਮਰੀਕੀ ਏਅਰ ਫੋਰਸ ਦੇ ਸਕੱਤਰ ਦਾ ਕਹਿਣਾ ਹੈ ਕਿ ਦੁਸ਼ਮਣ ਦੀ ਕਾਰਵਾਈ ਤੋਂ ਦੇਸ਼ ਦੀ ਰੱਖਿਆ ਲਈ ਇਹ ਹਥਿਆਰ ਜ਼ਰੂਰੀ ਹਨ।
ਕਿਹੜੀ ਯੂਪੀਆਈ ਟਰਾਂਜ਼ੈਕਸ਼ਨ 'ਤੇ ਲੱਗੇਗਾ ਚਾਰਜ, ਕਿਸ ਨੂੰ ਕਰਨੀ ਪਏਗੀ ਅਦਾਇਗੀ, ਕੀ ਹੋਵੇਗਾ ਮੁਫ਼ਤ, ਜਾਣੋ ਜ਼ਰੂਰੀ ਸਵਾਲਾਂ ਦੇ ਜਵਾਬ
ਪੀਟੂਪੀ ਪੇਮੈਂਟ ਕੀ ਹੁੰਦੀ ਹੈ ? ਐਮਡੀਆਰ ਕੀ ਹੁੰਦੀ ਹੈ ? ਅਤੇ ਸਰਕਾਰੀ ਐਲਾਨ ਵਿਚ ਗਾਹਕਾਂ ‘ਤੇ ਕਿਸੇ ਵੀ ਤਰ੍ਹਾਂ ਦਾ ਸ਼ੁਲਕ ਨਾ ਲਗਾਉਣ ਦੀ ਗੱਲ ਹੋਣ ਦੇ ਬਾਵਜੂਦ ਯੂਪੀਆਈ ਯੂਜ਼ਰਾਂ ਵਿੱਚ ਕਿਉਂ ਚਿੰਤਾ ਹੈ?
ਇਸ ਝੀਲ ਦੇ ਕਿਨਾਰਿਆਂ ਤੋਂ ਹੱਡੀਆਂ ਮਿਲਦੀਆਂ ਹਨ, ਲੋਕ ਹੱਡੀਆਂ ’ਚ ਤੈਰਨ ਤੋਂ ਨਹੀਂ ਝਿਜਕਦੇ, ਕੀ ਹੈ ਇਸ ਝੀਲ ਦਾ ਇਤਿਹਾਸ
ਇੱਕ ਦੂਰ-ਦੁਰਾਡੇ ਰੂਸੀ ਕਸਬੇ ਵਿੱਚ, ਜਿਸ ਨੂੰ ਸੋਵੀਅਤ ਦੌਰ ਦੇ ਕੈਦੀਆਂ ਨੇ ਵਸਾਇਆ ਸੀ, ਗੁਲਾਗ ਪੀੜਤਾਂ ਦੀਆਂ ਹੱਡੀਆਂ ਅੱਜ ਵੀ ਇੱਕ ਬਣਾਉਟੀ ਬੀਚ ’ਤੇ ਆ ਕੇ ਮਿਲਦੀਆਂ ਹਨ। ਲਾਪਰਵਾਹੀ ਨਾਲ ਪਏ ਇਹ ਅਵਸ਼ੇਸ਼ ਇਤਿਹਾਸ ਨੂੰ ਭੁਲਾ ਦੇਣ ਦੀ ਵਿਆਪਕ ਪ੍ਰਵਿਰਤੀ ਵੱਲ ਇਸ਼ਾਰਾ ਕਰਦੇ ਹਨ।
ਵੀਡੀਓ, ਯੂਕੇ ਦੇ ਵੇਂਬਲੀ ਸਟੇਡੀਅਮ ਵਿੱਚ ਇਤਿਹਾਸ ਰਚਣ ਬਾਰੇ ਦਿਲਜੀਤ ਦੋਸਾਂਝ ਨੇ ਬੀਬੀਸੀ ਨੂੰ ਕੀ ਦੱਸਿਆ, Duration 3,34
ਆਪਣੇ ਫੈਨਜ਼ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਇਸ ਮੌਕੇ ਦੀ ਅਹਿਮੀਅਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, "ਇਹ ਪਲ ਇਤਿਹਾਸ ਵਿੱਚ ਦਰਜ ਹੋ ਜਾਵੇਗਾ।"
ਸਾਊਦੀ ਅਰਬ ਮੌਤ ਦੀ ਸਜ਼ਾ ਗੁਪਤ ਤਰੀਕੇ ਨਾਲ ਦਿੰਦਾ ਹੈ, ਸਜ਼ਾ ਪਾਉਣ ਵਾਲੇ ਵਿਦੇਸ਼ੀਆਂ ਦੀਆਂ ਦੇਹਾਂ ਪਰਿਵਾਰਾਂ ਨੂੰ ਨਹੀਂ ਸੌਂਪੀ ਜਾਂਦੀਆਂ, ਜਾਣੋ ਕਿਉਂ
ਯੂਰਪੀ ਸਾਊਦੀ ਮਨੁੱਖੀ ਅਧਿਕਾਰ ਸੰਗਠਨ ਦੀ ਸੀਨੀਅਰ ਖੋਜਕਰਤਾ ਦੁਆ ਧੈਨੀ ਕਹਿੰਦੀ ਹੈ, “ਮ੍ਰਿਤਕ ਦੇਹ ਦੇਣ ਤੋਂ ਇਨਕਾਰ ਕਰਨਾ ਮਹਿਜ਼ ਇੱਕ ਪ੍ਰਸ਼ਾਸਨਿਕ ਮਾਮਲਾ ਨਹੀਂ ਹੈ। ਇਸ ਦਾ ਮਤਲਬ ਇਹ ਹੈ ਕਿ ਸਜ਼ਾ ਤੁਸੀਂ ਉਸ ਸ਼ਖਸ ਨੂੰ ਹੀ ਨਹੀਂ ਬਲਕਿ ਉਸ ਦੇ ਪਰਿਵਾਰ ਨੂੰ ਵੀ ਦੇ ਰਹੇ ਹੋ।”
'ਮੇਰੀ ਮਾਤ-ਭੂਮੀ ਕਿਹੜੀ ਹੈ?' ਪੰਜਾਬ 'ਚ ਜੰਮੀ ਪਰਵਾਸੀ ਭਾਈਚਾਰੇ ਦੀ ਦੂਜੀ ਪੀੜ੍ਹੀ ਨੂੰ ਇਹ ਸਵਾਲ ਕਿਉਂ ਪੁੱਛਣਾ ਪੈ ਰਿਹਾ
ਲੁਧਿਆਣਾ ਵਰਗੇ ਸ਼ਹਿਰ ਵਿੱਚ ਪਰਵਾਸੀਆਂ ਦੀ ਗਿਣਤੀ ਸਿਆਸੀ ਪਾਰਟੀਆਂ ਲਈ ਵੱਡਾ ਵੋਟ ਬੈਂਕ ਵੀ ਹੈ। ਬਾਵਜੂਦ ਇਸਦੇ, ਇੱਥੇ ਪੱਕੇ ਤੌਰ 'ਤੇ ਵਸੇ ਪਰਵਾਸੀ ਮਜ਼ਦੂਰਾਂ ਦੀਆਂ ਅਗਲੀਆਂ ਪੀੜ੍ਹੀਆਂ ਅਜੇ ਵੀ ਸਮਾਜਿਕ ਤੌਰ 'ਤੇ ਸਵੀਕਾਰੇ ਜਾਣ ਦੀ ਉਡੀਕ ਵਿੱਚ ਹਨ।
ਏਸ਼ੀਅਨ ਖੇਡਾਂ ਵਿੱਚ ਕਿੰਨੇ ਪੰਜਾਬੀ ਲੈ ਰਹੇ ਹਨ ਹਿੱਸਾ ਅਤੇ ਕਿਹੜੀਆਂ ਖੇਡਾਂ 'ਚੋਂ ਭਾਰਤ ਨੂੰ ਤਗਮੇ ਜਿੱਤਣ ਦੀ ਉਮੀਦ
ਜਪਾਨ ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਦੇ 501 ਐਥਲੀਟ ਹਿੱਸਾ ਲੈਣਗੇ। ਜਾਣੋ ਪੰਜਾਬ ਦੇ ਕਿੰਨੇ ਖਿਡਾਰੀ ਸ਼ਾਮਲ ਹਨ ਅਤੇ ਕਿਹੜੀਆਂ ਖੇਡਾਂ ਵਿੱਚ ਤਗਮੇ ਦੀਆਂ ਉਮੀਦਾਂ ਹਨ।
ਪੰਜਾਬ ਸਰਕਾਰ ਖਿਲਾਫ਼ ਚੋਣਾਂ ਤੋਂ ਪਹਿਲਾਂ ਟੀਚਰਾਂ, ਮੁਲਾਜ਼ਮਾਂ, ਤੇ ਕਿਸਾਨਾਂ ਦੇ ਵੱਖ-ਵੱਖ ਪ੍ਰਦਰਸ਼ਨਾਂ ਦਾ ਕੀ ਅਸਰ ਦਿਖ ਸਕਦਾ ਹੈ, ਕੀ ਵਿਰੋਧੀਆਂ ਨੂੰ ਇਸ ਦਾ ਲਾਹਾ ਮਿਲ ਸਕੇਗਾ
ਸਿਆਸੀ ਮਾਹਰਾਂ ਮੁਤਾਬਕ ਮੁਲਾਜ਼ਮਾਂ ਤੇ ਹੋਰ ਫਿਰਕਿਆਂ ਦੇ ਵਧਦੇ ਰੋਸ ਪ੍ਰਦਰਸ਼ਨ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਲਈ ਵੱਡੀ ਚੁਣੌਤੀ ਬਣ ਸਕਦੇ ਹਨ।
'ਪੱਕੇ ਹੋਣ ਦੇ ਸਾਰੇ ਰਾਹ ਬੰਦ ਹੁੰਦੇ ਦਿਖ ਰਹੇ ਹਨ', ਕੈਨੇਡਾ 'ਚ ਪੀਆਰ ਲਈ ਪੰਜਾਬੀ ਜੋੜੇ ਕੀ ਕੁਝ ਕਰ ਰਹੇ
ਕੈਨੇਡਾ ਦੀਆਂ ਪਰਵਾਸ ਨੀਤੀਆਂ ਵਿੱਚ ਪਿਛਲੇ ਸਮੇਂ ਦੌਰਾਨ ਹੋਏ ਬਦਲਾਅ ਕਾਰਨ ਉਥੇ ਰਹਿੰਦੇ ਪੰਜਾਬੀਆਂ ਲਈ ਪੀਆਰ ਲੈਣੀ ਕਾਫ਼ੀ ਔਖੀ ਹੋ ਗਈ ਹੈ, ਜਿਸ ਕਾਰਨ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਹਨ।
ਕੀ ਰੋਜ਼ ਨਾਰੀਅਲ ਪਾਣੀ ਪੀਣਾ ਸੁਰੱਖਿਅਤ ਹੈ? ਕਿਨ੍ਹਾਂ ਲੋਕਾਂ ਨੂੰ ਇਹ ਨਹੀਂ ਪੀਣਾ ਚਾਹੀਦਾ?
ਨਾਰੀਅਲ ਦੀ ਕੁਦਰਤੀ ਮਿਠਾਸ ਸਭ ਨੂੰ ਪਸੰਦ ਆਉਂਦੀ ਹੈ। ਡਾਕਟਰ ਵੀ ਨਾਰੀਅਲ ਪਾਣੀ ਨੂੰ ਸਿਹਤ ਲਈ ਅੰਮ੍ਰਿਤ ਵਰਗਾ ਮੰਨਦੇ ਹਨ। ਪਰ ਮਾਹਿਰ ਚੇਤਾਵਨੀ ਦਿੰਦੇ ਹਨ ਕਿ ਕੁਝ ਲੋਕਾਂ ਨੂੰ ਇਹ ਨਹੀਂ ਪੀਣਾ ਚਾਹੀਦਾ...
ਪੰਜਾਬ: ਸਰਹੱਦੀ ਪਿੰਡਾਂ ਦੇ ਨੌਜਵਾਨ 'ਜੁਰਮ ਦੀ ਦੁਨੀਆਂ' ਵੱਲ ਕਿਵੇਂ ਖਿੱਚੇ ਜਾ ਰਹੇ, ਗੁਰਦੁਆਰਿਆਂ ਤੋਂ ਕੀ ਅਨਾਊਂਸਮੈਂਟ ਹੋ ਰਹੀ- ਗ੍ਰਾਊਂਡ ਰਿਪੋਰਟ
ਪੰਜਾਬ ਪੁਲਿਸ ਮੁਤਾਬਕ ਸਰਹੱਦੀ ਇਲਾਕਿਆਂ ਵਿੱਚ ਗ਼ਰੀਬ, ਬੇਰੁਜ਼ਗਾਰ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਝਾਂਸੇ ਵਿੱਚ ਆ ਕੇ ਅਪਰਾਧ ਵੱਲ ਖਿੱਚੇ ਜਾ ਰਹੇ ਹਨ।


































































